Udemy
    •  
    •  
    •  
    •  
    •  
    •  
    •  
    •  
Turn what you know into an opportunity and reach millions around the world.
Learn More
Your cart is empty.
Keep shopping
Morning Sikh Prayer:- Jap ji Sahib Course Punjabi (Part 1)
Rating: 5.0 out of 5(3 ratings)
3 students

Morning Sikh Prayer:- Jap ji Sahib Course Punjabi (Part 1)

ਜਪੁ ਜੀ ਸਾਹਿਬ -- ਸਿੱਖਾਂ ਦੀ ਪਹਿਲੀ ਬਾਣੀ - ਗੁਰੂ ਨਾਨਕ ਦੀ ਬਾਣੀ -- ਨਿੱਤਨੇਮ ਦੀ ਬਾਣੀ
Created bySimranjit Singh
Last updated 4/2025
Punjabi

What you'll learn

  • ਪੰਜਾਬੀ, ਉਰਦੂ, ਜਾਂ ਗੁਰਮੁਖੀ ਦੀ ਥੋੜੀ ਬਹੁਤੀ ਜਾਣਕਾਰੀ ਜਰੂਰੀ ਹੈ ਜੀ, ਤਾਂ ਜੋ ਇਸ ਕੋਰਸ ਨੂੰ ਪੜ ਜਾਂ ਸੁਣ ਕੇ ਲਾਹਾ ਪ੍ਰਾਪਤ ਕੀਤਾ ਜਾ ਸਕਦਾ ਹੈ।
  • ਜਪੁ ਜੀ ਸਾਹਿਬ ਦੀ ਸਮਝ (ਮਰਮ ਗਿਆਨ):- ਇਸ ਕੋਰਸ ਵਿੱਚ ਸਾਨੂੰ ਜਪੁ ਜੀ ਸਾਹਿਬ ਦੇ ਹਰ ਇਕ ਸ਼ਬਦ ਦੇ ਡੂੰਘੇ ਅਤੇ ਗਹਿਰੇ ਅਰਥ ਸਮਝ ਵਿੱਚ ਆਉਣਗੇ ਜੀ।
  • ਰੂਹਾਨੀਅਤ ਅਤੇ ਇਨਸਾਨੀਅਤ ਮਾਰਗ :- ਇਸ ਕੋਰਸ ਦੁਆਰਾ ਸਾਡੀ ਜਿੰਦਗੀ ਦਾ ਸਫਰ ਸੌਖਾ ਹੋ ਜਾਵੇਗਾ, ਅਤੇ ਰੂਹਾਨੀਅਤ ਦੇ ਮਾਰਗ ਦੀ ਸ਼ੁਰੂਆਤ ਹੋ ਜਾਵੇਗੀ।
  • ਹਰ ਰੋਜ ਦੀ ਜਿੰਦਗੀ:- ਇਸ ਕੋਰਸ ਵਿੱਚ ਇਹ ਸਮਝ ਆਵੇਗਾ ਕਿ ਅਸੀਂ ਆਪਣੀ ਰੋਜ ਮਰਾ ਦੀ ਜਿੰਦਗੀ ਕਿਵੇਂ ਬਤੀਤ ਕਰਨੀ ਹੈ ਜੀ ਤਾਂ ਜੋ ਅਸੀ ਇਕ ਖੁਸ਼ਹਾਲ ਜਿੰਦਗੀ ਜਿਉਂ ਸਕਦੇ ਹਾਂ ਜੀ।
  • ਸ਼ਬਦਾਂ ਦਾ ਇਤਿਹਾਸ:- ਇਸ ਕੋਰਸ ਵਿੱਚ ਸ਼ਾਨੂੰ ਸ਼ਬਦੇ ਅਤੇ ਪਾਉੜੀ ਦੇ ਪਿਛੋਕੜ ਬਾਰੇ ਪਤਾ ਚੱਲੇਗਾ ਜੀ।
  • ਜਪੁ ਜੀ ਸਾਹਿਬ ਕੇ ਪੜਨਾ ਹੈ:- ਇਸ ਕੋਰਸ ਵਿੱਚ ਸਾਨੂੰ ਸਹੀ ਢੰਗ ਨਾਲ ਜਪੁ ਜੀ ਸਾਹਿਬ ਪੜਨ ਦੇ ਨੁਕਤੇ ਅਤੇ ਰਹਿਸ ਦੱਸੇ ਜਾਣਗੇ।

Course content

22 sections • 253 lectures • 16h 18m total length
  • ਲੇਖਕ ਬਾਰੇ ਕੁਝ ਵੀਚਾਰ2:57

    ਲੇਖਕ:- ਸਿਮਰਨਜੀਤ ਸਿੰਘ


    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ।

    ਮੈਂ ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦਾ ਹਾਂ ਜੀ, ਇਸ ਕੋਰਸ ਵਿੱਚ ਜਿਸਦਾ ਨਾਮ ਹੈ ਜਪੁ ਜੀ ਸਾਹਿਬ ਦਾ ਮਰਮ ਗਿਆਨ, ਜੋ ਕਿ ਸਾਡੇ ਜੀਵਨ ਦੀ ਰਾਹਦਾਰੀ ਹੈ, ਭਾਵ ਜਿੰਦਗੀ ਜਿਉਣ ਦਾ ਰਸਤਾ ਹੈ। ਮੇਰਾ ਨਾਮ ਸਿਮਰਨਜੀਤ ਸਿੰਘ ਹੈ ਜੀ।


    ਨਾ ਤਾ ਮੈਂ ਟਕਸਾਲੀ ਹਾਂ ਜੀ, ਅਤੇ ਨਾ ਹੀ ਮੈ ਮਿਸ਼ਨਰੀ ਹਾਂ (ਭਾਵ ਸੰਸਥਾ ਵਿੱਚੋਂ ਵਿੱਦਿਆ ਨਹੀ ਲਈ)। ਇਹ ਪ੍ਰਭੂ-ਪ੍ਰਮਾਤਮਾ ਦੀ ਰਹਿਮਤ (ਪ੍ਰਸਾਦਿ) ਨਾਲ ਗਿਆਨ ਇਕੱਠਾ ਕਰਕੇ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ ਜੀ। ਮੈ ਤਾਂ ਤੁਹਾਡੇ ਵਰਗਾ ਹੀ ਇਕ ਆਮ ਜਿਹਾ ਇਨਸਾਨ ਹਾਂ।

    ਇਸ ਲਈ ਮੇਰੇ ਕੋਲੋ ਗਲਤੀਆ ਵੀ ਹੋ ਸਕਦੀਆਂ ਹਨ। ਆਪਣਾ ਹੀ ਬੱਚਾ ਅਤੇ ਆਪਣਾ ਹੀ ਭਰਾ ਹਾਂ ਸਮਝ ਕੇ ਗਲਤੀਆਂ ਨੂੰ ਮਾਫ ਕਰਦੇ ਹੋਏ, ਪ੍ਰਭੂ-ਪ੍ਰਮਾਤਮਾ ਦੀ ਉਸਤਤ ਕਰਨ ਦੀ ਕੋਸ਼ਿਸ ਕਰਨੀ ਹੈ ਜੀ। ਆਪਣੇ ਕੀਮਤੀ ਵਿਚਾਰ ਪੇਸ਼ ਕਰਨੇ ਕਦੇ ਨਹੀ ਭੁਲਣਾ ਜੀ ਤਾਂ ਜੋ ਮੈ ਗਲਤੀ ਸੁਧਾਰ ਸਕਾਂ।


    ਮੈਂ ਇਕ ਵਾਰ ਫੇਰ ਤੁਹਾਡਾ ਤਹਿ ਦਿਲੋਂ ਸੁਕਰਿਆ ਕਰਨਾ ਚਾਹੁੰਦਾ ਹਾਂ, ਜੋ ਤੁਸੀ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਕੋਰਸ ਨੂੰ ਦੇ ਰਹੇ ਹੋ।


    ਇਸ ਕੋਰਸ ਦਾ ਖਾਸ ਮਕਸਦ ਪ੍ਰਭੂ-ਪ੍ਰਮਾਤਮਾ ਨਾਲ ਜੋੜਨ, ਗਿਆਨ ਵਿੱਚ ਵਾਧਾ ਕਰਨ, ਅਤੇ ਜਿੰਦਗੀ ਬਦਲਣ ਦਾ ਹੈ।

    ਇਹ ਕੋਰਸ ਜਪੁ ਜੀ ਸਾਹਿਬ ਨੂੰ ਇਕ ਨਵੀ ਦਿਸ਼ਾ ਵਿੱਚੋਂ ਪੇਸ਼ ਕਰਦਾ ਹੈ। ਇਕ ਨਵਾਂ ਨਜਰੀਆ ਦਿੰਦਾ ਹੈ।


    ਬੇਨਤੀ ਹੈ ਜੀ ਕਿ ਇਹ ਕੋਰਸ ਤੁਸੀਂ ਆਪਣੇ ਬੱਚਿਆ ਨਾਲ ਅਤੇ ਪਰਿਵਾਰ ਨਾਲ ਦੇਖਣ ਦੀ ਕੋਸ਼ਿਸ਼ ਕਰਨਾ ਜੀ ਤਾਂ ਜੋ ਪੂਰਾ ਪਰਿਵਾਰ ਗੁਰਬਾਣੀ ਦਾ ਲਾਹਾ ਲੈ ਸਕੈ।


  • ਇਸ ਕੋਰਸ ਵਿੱਚ ਤਹਾਨੂੰ ਕੀ ਸਿੱਖਣ ਨੂੰ ਮਿਲੇਗਾ?2:06
  • ਇਹ ਕੋਰਸ ਕਰਨਾ ਜਰੂਰੀ ਕਿਉਂ ਹੈ?1:28
  • ਕੋਰਸ ਦੀ ਵਿਉਂਤ ਕੀ ਹੈ?1:49

    ਕੋਰਸ ਦੀ ਵਿਉਂਤ ਕੀ ਹੈ?


    • ਇਹ ਕੋਰਸ ਪਾਉੜੀ ਦਰ ਪਾਉੜੀ ਤਿਆਰ ਕੀਤਾ ਹੈ ਜੀ।

    • ਹਰ ਪੰਕਤੀ ਪਾਉੜੀ ਨੰਬਰ ਅਤੇ ਪੰਕਤੀ ਨੰਬਰ ਨਾਲ ਸ਼ੁਰੂ ਕੀਤੀ ਗਈ ਹੈ।
      ਜਿਵੇਂ:- 2.1 ਹੁਕਮੀ ਹੋਵਨਿ ਆਕਾਰ, ਹੁਕਮੁ ਨ ਕਹਿਆ ਜਾਈ॥

    • ਹਰ ਸ਼ਬਦ ਦੇ ਢੂੰਘੇ ਅਰਥ ਦੱਸੇ ਗਏ ਹਨ।

    • ਪਹਿਲਾਂ ਪ੍ਰਚੱਲਤ ਅਤੇ ਫਿਰ ਗੁਰਬਾਣੀ ਅਨੁਸਾਰ ਅਰਥ ਦੱਸੇ ਗਏ ਹਨ।

    • ਬਹੁਤ ਹੀ ਗੁੱਝੇ ਸਵਾਲਾਂ ਦੇ ਜੁਆਬ ਦਿੱਤੇ ਗਏ ਹਨ।

    • ਗੁਰਬਾਣੀ ਨੂੰ ਜਿੰਦਗੀ ਵਿੱਚ ਢਾਲਣ ਦੀ ਵਿਉਂਤ ਦੱਸੀ ਗਈ ਹੈ।



  • ਗੁਰੂ ਨਾਨਕ ਦੇਵ ਜੀ ਦਾ ਜੀਵਨ ਸਮਾ ਕੀ ਹੈ?1:42
  • ਗੁਰੂ ਨਾਨਕ ਦੇਵ ਜੀ ਦੇ ਵੱਖ ਵੱਖ ਨਾਮ ਕਿਹੜੇ ਹਨ?4:48
  • ਗੁਰੂ ਨਾਨਕ ਦੇਵ ਜੀ ਦੇ 3 ਹੁਕਮ ਕਿਹੜੇ ਹਨ?4:15
  • ਗੁਰਬਾਣੀ ਦਾ ਫਲਸਫਾ ਕੀ ਹੈ?3:58
  • ਗੁਰਬਾਣੀ ਅਤੇ ਸਿੱਖਾਂ ਵਿੱਚ ਕੀ ਮੁਸ਼ਕਿਲ ਹੈ?8:14
  • ਕੁਝ ਧਿਆਨ ਦੇਣ ਯੋਗ ਗੱਲਾਂ6:49

Requirements

  • ਕੋਈ ਵੀ ਪਹਿਲਾਂ ਜਾਣਕਾਰੀ ਹੋਣੀ ਜਰੂਰੀ ਨਹੀ ਹੈ ਜੀ। ਇਹ ਕੋਰਸ ਓਹਨਾਂ ਸਭਨਾ ਲਈ ਹੈ ਜੋ ਕੁਝ ਸਿੱਖਣਾ ਚਾਹੁੰਦੇ ਹਨ ਅਤੇ ਆਪਣੀ ਜਿੰਦਗੀ ਨੂੰ ਵਧੀਆ ਢੰਗ ਨਾਲ ਜਿਉਣਾ ਚਾਹੁੰਦੇ ਹਨ।

Description

ਇਸ ਕੋਰਸ ਵਿੱਚ ਕੀ ਸਿੱਖਣ ਨੂੰ ਮਿਲੇਗਾ?

  • ਜਪੁ ਜੀ ਸਾਹਿਬ ਦਾ ਸਹੀ ਪਾਠ ਕਿਵੇਂ ਕਰਨਾ ਹੈ ਜੀ।

  • ਸ਼ਬਦਾਂ ਦੇ ਅੱਖਰੀ ਅਤੇ ਭਾਵ ਅਰਥ ਸਮਝਣ ਨੂੰ ਮਿਲਣਗੇ।

  • ਜਪੁ ਜੀ ਸਾਹਿਬ ਵਿਚ ਸਵਾਲ ਅਤੇ ਉਨ੍ਹਾਂ ਦੇ ਜੁਆਬ ਮਿਲਣਗੇ ਜੀ।

  • ਜਪੁ ਜੀ ਸਾਹਿਬ ਜੀ ਦੇ ਸ਼ਬਦਾਂ ਦੇ ਅਰਥ ਅਤੇ ਉਨ੍ਹਾਂ ਸ਼ਬਦਾਂ ਦਾ ਪਿਛੋਕੜ ਬਾਰੇ ਚਾਨਣਾ ਮਿਲੇਗਾ।

  • ਜਪੁ ਜੀ ਸਾਹਿਬ ਦੇ ਪਾਠ ਦਾ ਆਨੰਦ ਕਿਵੇਂ ਲੈਣਾ ਹੈ ਜੀ, ਉਹ ਪਤਾ ਚੱਲੇਗਾ।

  • ਕੁਝ ਬਾਣੀ ਨੂੰ ਪੜਨ ਅਤੇ ਸਮਝਣ ਦੇ ਸੁਝਾਵ ਤੇ ਇਸ਼ਾਰੇ ਦਿੱਤੇ ਗਏ ਹਨ।

  • ਜਿੰਦਗੀ ਨੂੰ ਬਾਣੀ ਦੇ ਆਧਾਰ ਤੇ ਬਦਲਣ ਅਤੇ ਜਿਉਂਣ ਦਾ ਢੰਗ ਦੱਸਿਆ ਹੈ ਜੀ।

  • ਸ਼ਬਦਾਂ ਨੂੰ ਸਮਝਣ ਲਈ ਗਿਆਨ, ਅਤੇ ਪਿਛੋਕੜ ਨੂੰ ਇਕੱਠਾ ਕਰਕੇ ਇੱਕ ਥਾਂ ਕਰ ਦਿੱਤਾ ਗਿਆ ਹੈ ਜੀ।

ਕੋਰਸ ਦੀ ਵਿਉਂਤ ਕੀ ਹੈ?

  • ਇਹ ਕੋਰਸ ਪਾਉੜੀ ਦਰ ਪਾਉੜੀ ਤਿਆਰ ਕੀਤਾ ਹੈ ਜੀ।

  • ਹਰ ਪੰਕਤੀ ਪਾਉੜੀ ਨੰਬਰ ਅਤੇ ਪੰਕਤੀ ਨੰਬਰ ਨਾਲ ਸ਼ੁਰੂ ਕੀਤੀ ਗਈ ਹੈ।
    ਜਿਵੇਂ:- 2.1 ਹੁਕਮੀ ਹੋਵਨਿ ਆਕਾਰ, ਹੁਕਮੁ ਨ ਕਹਿਆ ਜਾਈ॥

  • ਹਰ ਸ਼ਬਦ ਦੇ ਢੂੰਘੇ ਅਰਥ ਦੱਸੇ ਗਏ ਹਨ।

  • ਪਹਿਲਾਂ ਪ੍ਰਚੱਲਤ ਅਤੇ ਫਿਰ ਗੁਰਬਾਣੀ ਅਨੁਸਾਰ ਅਰਥ ਦੱਸੇ ਗਏ ਹਨ।

  • ਬਹੁਤ ਹੀ ਗੁੱਝੇ ਸਵਾਲਾਂ ਦੇ ਜੁਆਬ ਦਿੱਤੇ ਗਏ ਹਨ।

  • ਗੁਰਬਾਣੀ ਨੂੰ ਜਿੰਦਗੀ ਵਿੱਚ ਢਾਲਣ ਦੀ ਵਿਉਂਤ ਦੱਸੀ ਗਈ ਹੈ।


ਮੈਂ ਇਕ ਵਾਰ ਫੇਰ ਤੁਹਾਡਾ ਤਹਿ ਦਿਲੋਂ ਸੁਕਰਿਆ ਕਰਨਾ ਚਾਹੁੰਦਾ ਹਾਂ, ਜੋ ਤੁਸੀ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਕੋਰਸ ਨੂੰ ਦੇ ਰਹੇ ਹੋ।


ਇਸ ਕੋਰਸ ਦਾ ਖਾਸ ਮਕਸਦ ਪ੍ਰਭੂ-ਪ੍ਰਮਾਤਮਾ ਨਾਲ ਜੋੜਨ, ਗਿਆਨ ਵਿੱਚ ਵਾਧਾ ਕਰਨ, ਅਤੇ ਜਿੰਦਗੀ ਬਦਲਣ ਦਾ ਹੈ।

ਇਹ ਕੋਰਸ ਜਪੁ ਜੀ ਸਾਹਿਬ ਨੂੰ ਇਕ ਨਵੀ ਦਿਸ਼ਾ ਵਿੱਚੋਂ ਪੇਸ਼ ਕਰਦਾ ਹੈ। ਇਕ ਨਵਾਂ ਨਜਰੀਆ ਦਿੰਦਾ ਹੈ।


ਬੇਨਤੀ ਹੈ ਜੀ ਕਿ ਇਹ ਕੋਰਸ ਤੁਸੀਂ ਆਪਣੇ ਬੱਚਿਆ ਨਾਲ ਅਤੇ ਪਰਿਵਾਰ ਨਾਲ ਦੇਖਣ ਦੀ ਕੋਸ਼ਿਸ਼ ਕਰਨਾ ਜੀ ਤਾਂ ਜੋ ਪੂਰਾ ਪਰਿਵਾਰ ਗੁਰਬਾਣੀ ਦਾ ਲਾਹਾ ਲੈ ਸਕੈ।


Who this course is for:

  • ਇਹ ਕੋਰਸ ਓਹਨਾਂ ਲਈ ਹੈ ਜੋ ਜਪੁ ਜੀ ਸਾਹਿਬ ਅਤੇ ਗੁਰਬਾਣੀ ਵਿਚਲੇ ਸ਼ਬਦੇ ਦੇ ਗਹਿਰੇ ਅਰਥ ਸਮਝਣੇ ਚਾਹੁੰਦੇ ਹਨ। ਇਸ ਕੋਰਸ ਵਿੱਚ ਤੁਸੀ ਜਪੁ ਜੀ ਸਾਹਿਬ ਨੂੰ ਹਰ ਪਾਸੇ ਤੋਂ ਸਮਝਣ ਅਤੇ ਪੜਨ ਦਾ ਨਵਾਂ ਨਜਰੀਆ ਸਮਝੋਗੇ।
  • ਇਸ ਕੋਰਸ ਓਹਨਾਂ ਲਈ ਹੈ ਜੋ ਜਪੁ ਜੀ ਸਾਹਿਬ ਨੂੰ ਇਕ ਨਵੇ ਨਜਰੀਏ ਤੋਂ ਸਿੱਖਣਾ ਅਤੇ ਸਮਝਣਾ ਚਾਹੁੰਦੇ ਹਨ।
  • ਇਹ ਕੋਰਸ ਓਹਨਾਂ ਸਭਨਾ ਲਈ ਹੈ ਜੋ ਗੁਰਬਾਣੀ ਨਾਲ ਪ੍ਰੇਮ ਕਰਦੇ ਹਨ ਅਤੇ ਪ੍ਰਭੂ-ਪ੍ਰਮਾਤਮਾ ਨਾਲ ਪ੍ਰੇਮ ਪਾਉਣਾ ਚਾਹੁੰਦੇ ਹਨ।
  • ਤੁਸੀ ਇਹ ਕੋਰਸ ਆਪਣੇ ਮਾਤਾ ਪਿਤਾ, ਭੈਣ ਭਰਾ ਅਤੇ ਬੱਚਿਆ ਲਈ ਵੀ ਲੈ ਸਕਦੇ ਹੋ ਅਤੇ ਪੂਰੇ ਪਰਿਵਾਰ ਸਮੇਤ ਇਸ ਨੂੰ ਸਮਝ ਅਤੇ ਵੀਚਾਰ ਸਕਦੇ ਹੋ, ਜਿਸਦੇ ਨਾਲ ਆਪਸੀ ਪਿਆਰ ਅਤੇ ਪ੍ਰਭੂ-ਪ੍ਰਮਾਤਮਾ ਨਾਲ ਪ੍ਰੇਮ ਪਿਆਰ ਵੀ ਵਧਿਗਾ।